Jag Paya Andar Da Mosam: Gurmukhi Version

Jaag Paya Andar Da Mosam BY Dr. Ibad Jaag Paya Andar Da Mosam BY Dr. Ibad Nabeel Shad
Spread the love

Jaag Paya Andar Da Mosam BY Dr. Ibad
Jaag Paya Andar Da Mosam BY Dr. Ibad Nabeel Shad

Jag Paya Andar Da Mosam: Gurmukhi Version

Introduction

‘ਜਾਗ ਪਿਆ ਅੰਦਰ ਦਾ ਮੌਸਮ’ ਕਿਤਾਬ ਪੰਜਾਬੀ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ਦੇ ਲੇਖਕ ਆਧੁਨਿਕ ਪੰਜਾਬੀ ਕਵੀ ਡਾ. ਇਬਾਦ ਨਬੀਲ ਸ਼ਾਦ ਹਨ। ਉਹ ਪੰਜਾਬੀ ਸਰਕਾਰੀ ਇਸਲਾਮੀਆ ਕਾਲਜ ਰੇਲਵੇ ਰੋਡ ਲਾਹੌਰ ਦੇ ਵਿਭਾਗ ਦੇ ਚੇਅਰਮੈਨ ਹਨ।

‘ਜਾਗ ਪਿਆ ਅੰਦਰ ਦਾ ਮੌਸਮ’ ਕਿਤਾਬ ਗੁਰਮੁਖੀ ਤੇ ਸ਼ਾਹਮੁਖੀ ਦੋਵਾਂ ਲਿੱਪੀਆਂ ਵਿੱਚ ਲਾਹੌਰ ਵਿੱਚ ਪ੍ਰਕਾਸ਼ਿਤ ਹੋਈ ਹੈ। ਇਹ ਕਿਤਾਬ 9 ਨਵੰਬਰ 2003 ਵਿੱਚ ਪ੍ਰਕਾਸ਼ਿਤ ਹੋਈ ਹੈ। ਇਹ ਕਿਤਾਬ 24 ਅਮੀਰ ਰੋਡ ਬਿਲਾਲ ਗੁੰਜ ਲਾਹੌਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਸੰਸਥਾ ਦੇ ਚੇਅਰਮੈਨ ਇਲਿਆਸ ਘੁੰਮਣ ਦਵਾਰਾ ਪ੍ਰਕਾਸ਼ਿਤ ਕੀਤੀ ਗਈ।

‘ਜਾਗ ਪਿਆ ਅੰਦਰ ਦਾ ਮੌਸਮ’ ਸੰਸਥਾ ਦਾ ਕੋਡ ਨੰਬਰ IPLAC-10 (146)/0023/11-5H ਹੈ। ‘ਜਾਗ ਪਿਆ ਅੰਦਰ ਦਾ ਮੌਸਮ’ ਕਿਤਾਬ ਦਾ ਮੁੱਲ 125 ਪਾਕਿਸਤਾਨੀ ਰੁਪਇਆ, 10 ਅਮਰੀਕੀ ਡਾਲਰ ਅਤੇ 10 ਯੂਰੋਪੀਅਨ ਯੂਰੋ ਹੈ।

‘ਜਾਗ ਪਿਆ ਅੰਦਰ ਦਾ ਮੌਸਮ’ ਕਿਤਾਬ ਦਾ ਸਿਰਲੇਖ DARYL HOWARD ਦਵਾਰਾ ਪ੍ਰਾਪਤ ਕੀਤਾ ਗਿਆ।.

Dr. Ibad Nabeel Shaad
Dr. Ibad Nabeel Shaad

ਇਸ ਕਿਤਾਬ ਵਿੱਚ ਵੱਖ- ਵੱਖ ਕਵਿਤਾਵਾਂ ਦੀ ਸੁੰਦਰ ਤੇ ਵਿਲੱਖਣ ਚਿਤਰਕਾਰੀ ਵੀ ਕੀਤੀ ਗਈ ਹੈ। ਇਹ ਸੁੰਦਰ ਚਿਤਰ ਪ੍ਰਸਿੱਧ ਕਲਾਕਾਰ ਪਰਵੇਜ਼ ਦਵਾਰਾ ਬਣਾਏ ਗਏ ਹਨ ਜੋ ਕਿ ਮੁਸਤਾਫਾ ਅਬਦ ਕਸੂਰ ਦੇ ਰਹਿਣ ਵਾਲੇ ਹਨ। ਇਸ ਕਿਤਾਬ ਦੇ ਕੁੱਲ ਪੰਨੇ 112 ਹਨ। ਇਸ ਕਿਤਾਬ ਦਾ ਗੁਰਮੁਖੀ ਲਿਪੀਆਂਤਰਨ ਮੁਹੰਮਦ ਤਨਵੀਰ ਦਵਾਰਾ ਕੀਤਾ ਗਿਆ।.

ਡਾ. ਇਬਾਦ ਨਬੀਲ ਸ਼ਾਦ ਨੇ ‘ਜਾਗ ਪਿਆ ਅੰਦਰ ਦਾ ਮੌਸਮ’ ਕਿਤਾਬ ਆਪਣੀ ਪਤਨੀ ਰੁਬੀਨਾ ਇਬਾਦ ਅਤੇ ਆਪਣੀ ਧੀ ਨੀਲਕ ਬਤੂਲ ਨੂੰ ਸਮਰਪਿਤ ਕੀਤੀ।.

ਪ੍ਰਸਿੱਧ ਲੇਖਕ ਅਤੇ ਆਲੋਚਕ ਖਾਲਿਦ ਅਰਮਾਨ ਦਾ ਇਕ ਉਮਦਾ ਲੇਖ ‘ਦੁਨੀਆਪੁਰ ਦਾ ਸ਼ਾਇਰ: ਇਬਾਦ ਨਬੀਲ’ ਨਾਮ ਦੇ ਸਿਰਲੇਖ ਹੇਠ ਇਸ ਕਿਤਾਬ ਦੇ ਆਰੰਭ ਵਿੱਚ ਛਪਿਆ ਹੈ। ਇਸ ਕਿਤਾਬ ਵਿੱਚ 75 ਪੰਜਾਬੀ ਗ਼ਜ਼ਲਾਂ ਅਤੇ ਕੁਝ ਕਵਿਤਾਵਾਂ ਸ਼ਾਮਿਲ ਹਨ।ਨਹੀਦ ਸ਼ਾਹਿਦ ਨੇ ਇਸ ਕਿਤਾਬ ਦਾ ਫਲੈਪ ਲਿਖਿਆ ਹੈ।.

ਪ੍ਰਸਿੱਧ ਲੇਖਕ ਖੋਜੀ ਅਤੇ ਆਲੋਚਕ ਨਹੀਦ ਸ਼ਾਹਿਦ ਇਬਾਦ ਨਬੀਲ ਸ਼ਾਦ ਅਤੇ ਉਹਨਾਂ ਦੀ ਕਿਤਾਬ ‘ਜਾਗ ਪਿਆ ਅੰਦਰ ਦਾ ਮੌਸਮ’ ਬਾਰੇ ਲਿਖਦੇ ਹਨ:

“ਇਬਾਦ ਨਬੀਲ ਸ਼ਾਦ ਦੀਆ ਕਵਿਤਾਵਾਂ ਓਹਨਾ ਕਵਿਤਾਵਾਂ ਵਿੱਚ ਸ਼ਾਮਿਲ ਹਨ ਜੋ ਆਧੁਨਿਕ ਸਮਾਜ ਨੂੰ ਬਹਾਰ ਦੇ ਮੌਸਮ ਵਰਗੇ ਵਿਚਾਰ ਦਿੰਦੀਆਂ ਹਨ। ਉਹਨਾਂ ਦੀ ਗ਼ਜ਼ਲ ਵਿੱਚ ਗੀਤਾਂ ਦੀ ਕੋਮਲਤਾ ਬਹੁਤ ਸੁੰਦਰਤਾ ਤੇ ਸਪਸ਼ਟਤਾ ਨਾਲ ਪੇਸ਼ ਹੋਈ ਹੈ।

ਇਬਾਦ ਨਬੀਲ ਆਪਣੀਆਂ ਕਵਿਤਾਵਾਂ ਵਿੱਚ ਲੰਬੇ ਰਦੀਫ਼ ਨਾਲ ਸਫ਼ਲਤਾ ਪੂਰਵਕ ਪਾਠਕ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਮੇਰੇ ਵਿਚਾਰ ਅਨੁਸਾਰ ‘ਜਾਗ ਪਿਆ ਅੰਦਰ ਦਾ ਮੌਸਮ ‘ਗ਼ਜ਼ਲਾਂ ਦੀ ਕਿਤਾਬ ਕਾਵਿ ਸਿਰਜਣਾ ਦਾ ਨਵਾਂ ਯੁੱਗ ਹੈ। ਇਸ ਲਈ ਮੈਂ ਖੁਲੀਆਂ ਬਾਹਵਾਂ ਨਾਲ ਇਸ ਕਿਤਾਬ ਦਾ ਨਿੱਘਾ ਸਵਾਗਤ ਕਰਦਾ ਹਾਂ।.

Dr. Nabila Rehman Sahiba, Dr. Ibad Nabeel Shad Sahib and Dr. Saadat Ali Saqib Sahib
Dr. Nabila Rehman, Dr. Ibad Nabeel Shad and Dr. Saadat Ali Saqib

ਇਸ ਨਿੱਕੇ ਲੇਖ ਦਾ ਗੁਰਮੁਖੀ ਅਨੁਵਾਦ ਸਾਡੀ ਪਿਆਰੀ ਦੋਸਤ ਪ੍ਰਭਜੋਤ ਕੌਰ, ਪੀਐਚ. ਡੀ. ਪੰਜਾਬੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੂਰਬੀ ਪੰਜਾਬ, ਭਾਰਤ ਵਲੋਂ ਕੀਤਾ ਗਿਆ ਹੈ।.


Spread the love

Leave a Reply

Your email address will not be published. Required fields are marked *