ਰਹਿਤਲ ਵਾਰਿਆਣ ਵਾਰਗੀ
ਕੰਗਨਪੁਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੰਗਨਪੁਰ ਦੇ ਸ਼ਾਇਰ ਇਰਸ਼ਾਦ ਸੰਧੂ ਦੀ ਕਵਿਤਾਵਾਂ ਦੀ ਕਿਤਾਬ “ਰਹਿਤਲ ਵਲੀਆਂ ਵਰਗੀ” ਪੂਰਬੀ ਪੰਜਾਬ ਵਿੱਚ ਗੁਰਮੁਖੀ ਲਿੱਪੀ ਵਿੱਚ ਛਪੀ ਹੈ। ਯਕੀਨਨ, ਇਰਸ਼ਾਦ ਸੰਧੂ ਦੀ ਸਖ਼ਤ ਮਿਹਨਤ ਸਦਕਾ ਕੰਗਨਪੁਰ ਦਾ ਨਾਮ ਬਹੁਤ ਰੋਸ਼ਨ ਹੋਇਆ ਹੈ। ਇਰਸ਼ਾਦ ਸੰਧੂ ਕੰਗਨਪੁਰ ਦੀ ਧਰਤੀ ਦੇ ਵੱਡੇ ਨਾਮ ਹਨ। ਉਹ ਹਮੇਸ਼ਾ ਪੰਜਾਬੀ ਭਾਸ਼ਾ ਦੀ ਸਥਿਤੀ ਨੂੰ ਉਚਾ ਚੁੱਕਣ ਲਈ ਯਤਨਸ਼ੀਲ ਰਹੇ ਹਨ।
ਇਰਸ਼ਾਦ ਸੰਧੂ ਬਾਰੇ
“ਰਹਿਤਲ ਵਲੀਆਂ ਵਰਗੀ” ਕਿਤਾਬ ਦਾ ਗੁਰਮੁਖੀ ਸੰਸਕਰਨ 2017 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਪੰਜਾਬੀ ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ਦਾ ਗੁਰਮੁਖੀ ਲਿੱਪੀਅੰਤਰ ਮਾਨਸਾ ਜ਼ਿਲ੍ਹੇ ਦੇ ਝੁਨੀਰ ਪਿੰਡ ਵਿੱਚ ਰਹਿੰਦੇ ਨਵਦੀਪ ਝੁਨੀਰ ਨੇ ਕੀਤਾ।
“ਰਹਿਤਲ ਵਲੀਆਂ ਵਰਗੀ” ਕਿਤਾਬ ਅੰਤਰਰਾਸ਼ਟਰੀ ਪੱਧਰ ਦੇ ਕਿਤਾਬ ਨੰਬਰ 978-93-5204-716-1 ਹੇਠ ਪ੍ਰਕਾਸ਼ਿਤ ਹੋਈ। ਇਹ ਕਿਤਾਬ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਛਾਪੀ ਹੈ।
ਇਹ ਕਿਤਾਬ ਯੂਨੀਸਟਾਰ ਬੁਕਸ PVT Ltd, 301 ਇੰਡਸਟਰੀਅਲ ਏਰੀਆ, ਫੇਜ਼ 9, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ (ਪੂਰਬੀ ਪੰਜਾਬ ਭਾਰਤ) ਵਿੱਚ ਪ੍ਰਿੰਟ ਹੋਈ।
ਇਸ ਕਿਤਾਬ ਦੇ 96 ਪੰਨੇ ਹਨ। ਹਰਮਨਜੀਤ ਸਿੰਘ ਨੇ ਇਰਸ਼ਾਦ ਸੰਧੂ ਦੀਆਂ ਕਵਿਤਾਵਾਂ ਤੇ ਲੇਖ ਲਿਖਿਆ। ਨਵਦੀਪ ਝੁਨੀਰ ਨੇ ਇਸ ਕਿਤਾਬ ਦਾ ਫਲੈਪ ਲਿਖਿਆ।
ਏਥੇ ਅਸੀਂ ਆਪਣੇ ਪਾਠਕਾਂ ਦੇ ਸਾਹਿਤਕ ਸੁਹਜ ਲਈ ਇਰਸ਼ਾਦ ਸੰਧੂ ਦੀ ਗ਼ਜ਼ਲ ਦਾ ਟੁਕੜਾ ਸ਼ਾਹਮੁਖੀ ਤੇ ਗੁਰਮੁਖੀ ਦੋਵਾਂ ਲਿੱਪੀਆਂ ਵਿੱਚ ਪੇਸ਼ ਕਰਦੇ ਹਾਂ

ਕਵਿਤਾ ਦਾ ਟੁਕੜਾ
ਏਥੇ ਅਸੀਂ ਆਪਣੇ ਪਾਠਕਾਂ ਦੇ ਸਾਹਿਤਕ ਸੁਹਜ ਲਈ ਇਰਸ਼ਾਦ ਸੰਧੂ ਦੀ ਗ਼ਜ਼ਲ ਦਾ ਟੁਕੜਾ ਸ਼ਾਹਮੁਖੀ ਤੇ ਗੁਰਮੁਖੀ ਦੋਵਾਂ ਲਿੱਪੀਆਂ ਵਿੱਚ ਪੇਸ਼ ਕਰਦੇ ਹਾਂ।
چونکڑیاں چوبارے رہ گئے ادھے ایدھر ادھے اودھر
ساڈے چن تے تارے رہ گئے ادھے ایدھر ادھے اودھر
ونڈاں پا کے ہسن والے اج اُس ماں دا جرم تے دسن
جہدے راج دُلارے رہ گئے ادھے ایدھر ادھے اودھر
خورے کہڑی کہڑی تھاں تے رُلیاں لیکھاںسڑیاں بھیناں
لبھدے ویر پیارے رہ گئے ادھے ایدھر ادھے اودھر
قسمے ویکھے نیں میں اک دُوجے دی حالے وی راہ تکدے
جہڑے لیکھاں ہارے رہ گئے ادھے ایدھر ادھے اودھر
رہ گئے کئی کرتارے تے کئی کوراں اک دوجے نوں لبھدے
کنے داری دارے رہ گئے ادھے ایدھر ادھے اودھر
کِسّے نوں کیہ دسیے ساڈی اوہ وی گل نہ پوری ہوئی
جہڑی گل دے مارے رہ گئے ادھے ایدھر ادھے اودھر
ازلاں دے ساںساتھی سندھوؔ پر ایہ ساتھ نہ نبھیا ساتھوں
وعدے بن کے لارے رہ گئے ادھے ایدھر ادھے اودھر
ارشاد سندھو
ਚੌਂਕੜੀਆਂ ਚੁਬਾਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਸਾਡੇ ਚੰਨ ਤੇ ਤਾਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਵੰਡਾਂ ਪਾ ਕੇ ਹੱਸਣ ਵਾਲੇ, ਅੱਜ ਇਸ ਮਾਂ ਦਾ ਜੁਰਮ ਤੇ ਦੱਸਣ
ਜੀਹਦੇ ਰਾਜ ਦੁਲਾਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਖ਼ੋਰੇ ਕਿਹੜੀ ਕਿਹੜੀ ਥਾਂ ਤੇ ਰੁਲੀਆਂ ਲੇਖਾਂ ਸੜੀਆਂ ਭੈਣਾਂ
ਲੱਭਦੇ ਵੀਰ ਪਿਆਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਕਸਮੇ ਵੇਖੇ ਨੇਂ ਮੈਂ ਇਕ ਦੂਜੇ ਦੀ ਹਾਲੇ ਵੀ ਰਾਹ ਤੱਕਦੇ
ਜਿਹੜੇ ਲੇਖਾਂ ਹਾਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਰਹਿ ਗਏ ਕਈ ਕਰਤਾਰੇ ਤੇ ਕਈ ਕੌਰਾਂ ਇੱਕ ਦੂਜੇ ਨੂੰ ਲੱਭਦੇ
ਕਿੰਨ੍ਹੇ ਦਾਰੀ ਦਾਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਕਿਸੇ ਨੂੰ ਕੀ ਦੱਸੀਏ ਸਾਡੀ ਉਹ ਵੀ ਗੱਲ ਨਾ ਪੂਰੀ ਹੋਈ
ਜਿਹੜੀ ਗੱਲ ਦੇ ਮਾਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਅਜ਼ਲਾਂ ਦੇ ਸਾਂ ਸਾਥੀ ਸੰਧੂ ਪਰ ਇਹ ਸਾਥ ਨਾ ਨਿਭਿਆ ਸਾਥੋਂ
ਵਾਅਦੇ ਬਣ ਕੇ ਲਾਰੇ ਰਹਿ ਗਏ ਅੱਧੇ ਇੱਧਰ ਅੱਧੇ ਓਧਰ
ਇਰਸ਼ਾਦ ਸੰਧੂ
ਇਸ ਛੋਟੇ ਲੇਖ ਦਾ ਗੁਰਮੁਖੀ ਲਿੱਪੀਅੰਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜਾਰਥੀ ਪ੍ਰਭਜੋਤ ਕੌਰ ਨੇ ਕੀਤਾ।
want to download “ਰਹਿਤਲ ਵਲੀਆਂ ਵਰਗੀ” ਗੁਰਮੁਖੀ ਸੰਸਕਰਨ।? Press Below Button:



Great
Very good